ਲੇਖ ਨਿਬੰਧ ਜੋ ਮਰਜ਼ੀ ਪੜ੍ਹ ਲੈ,
ਸਾਰਿਆਂ ਦਾ ਹੈ ਇਹ ਪ੍ਰਚਾਰ।
ਓ ਬੰਦੇ ਕਰ ਧੀ ਨੂੰ ਪਿਆਰ!
ਉਹ ਵੀ ਤਾਂ ਇਕ ਰੱਬ ਦਾ ਜੀਅ ਹੈ।
ਦੋਸ਼ ਓਸ ਦਾ ਦੱਸ ਤੂੰ ਕੀ ਹੈ?
ਦੇਖ ਲੈਣ ਦੇ ਉਸ ਨੂੰ ਵੀ ਤੂੰ ਇਹ ਰੰਗਲਾ ਸੰਸਾਰ।
ਓ ਬੰਦੇ ਕਰ ਧੀ ਨੂੰ ਪਿਆਰ!
ਗਲ ਨਾਲ ਲਾ ਤੂੰ ਧੀ ਧਿਆਣੀ।
ਇਹਨੂੰ ਕਦੇ ਨਿਰਬਲ ਨਾ ਜਾਣੀਂ।
ਹੋ ਸਕਦਾ ਹੈ ਵਾਂਗ ਕਲਪਨਾ ਲਾਏ ਅੰਬਰ ਵਿਚ ਉਡਾਰ।
ਓ ਬੰਦੇ ਕਰ ਧੀ ਨੂੰ ਪਿਆਰ!
ਧੀਆਂ ਹਰ ਖੇਤਰ ਵਿਚ ਅੱਗੇ।
ਕੁਝ ਤਾਂ ਸੋਚੋ ਮਾਰਨ ਲੱਗੇ!
ਨਿੱਕੀ ਜਿਹੀ ਮਾਸੂਮ ਜਿੰਦ ਤੇ ਐਡਾ ਅੱਤਿਆਚਾਰ।
ਓ ਬੰਦੇ ਕਰ ਧੀ ਨੂੰ ਪਿਆਰ!
ਪਾਪਾ ਪਾਪਾ ਕਰਕੇ ਆਉਂਦੀ।
ਭੱਜ ਕੇ ਆ ਗਲਵੱਕੜੀ ਪਾਉਂਦੀ।
ਲਹਿ ਜਾਂਦਾ ਏ ਮਨ ਦੇ ਉੱਤੋਂ ਸਾਰੇ ਦਿਨ ਦਾ ਭਾਰ।
ਓ ਬੰਦੇ ਕਰ ਧੀ ਨੂੰ ਪਿਆਰ!
ਧੀ-ਪੁੱਤਰ ਨਾਲ ਟੱਬਰ ਸਾਂਝਾ।
ਜਿਹੜਾ ਭਾਈ, ਭੈਣ ਤੋਂ ਵਾਂਝਾ,
ਸੁੱਚੀਆਂ ਕਦਰਾਂ ਦਾ ਉਹ ਬਣਦਾ ਕਦੇ ਨਾ ਪਹਿਰੇਦਾਰ।
ਓ ਬੰਦੇ ਕਰ ਧੀ ਨੂੰ ਪਿਆਰ!
ਲੇਖਕ ਬਾਰੇ
(ਵਾਰਡ ਨੰ: 23, ਨੇੜੇ ਖਾਲਸਾ ਸਕੂਲ, ਖੰਨਾ-14140 ਲੁਧਿਆਣਾ)
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/July 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/August 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/March 1, 2008
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/April 1, 2008
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2008
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/February 1, 2009
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2009