editor@sikharchives.org

2009-12 – ਗੁਰਬਾਣੀ ਵੀਚਾਰ – ਮਰਣੁ ਮੁਣਸਾ ਸੂਰਿਆ ਹਕੁ ਹੈ

ਜਿਹੜੇ ਮਨੁੱਖ ਮਾਲਕ ਪਰਮਾਤਮਾ ਦੀਆਂ ਨਜ਼ਰਾਂ ਵਿਚ ਪ੍ਰਵਾਨ ਹੋ ਕੇ ਵਿਚਰਦੇ ਅਤੇ ਵੇਲਾ ਆਉਣ ’ਤੇ ਮਰ ਜਾਂਦੇ ਹਨ ਅਸਲ ਸੂਰਬੀਰ ਉਹੀ ਕਹਾਉਂਦੇ ਹਨ ਤੇ ਪਰਮਾਤਮਾ ਦੇ ਘਰ ਵਿਚ ਉਹ ਇੱਜ਼ਤ ਹਾਸਲ ਕਰਦੇ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥
ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ॥
ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ॥
ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ॥
ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ॥ (ਪੰਨਾ 579-80)

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵਡਹੰਸ ਰਾਗ ਦੀ ਇਸ ਪਾਵਨ ਅਲਾਹਣੀ ਵਿਚ ਮਨੁੱਖ-ਮਾਤਰ ਨੂੰ ਮਨੁੱਖਾ ਜੀਵਨ ਰੂਪੀ ਬਾਜ਼ੀ ਮੌਤ ਰੂਪੀ ਅਸਲੀਅਤ ਨੂੰ ਸਦਾ ਸਨਮੁੱਖ ਰੱਖਦਿਆਂ ਦ੍ਰਿੜ੍ਹਤਾ, ਉੱਚੇ ਹੌਸਲੇ ਅਤੇ ਸਾਹਸ ਨਾਲ ਜੂਝ ਕੇ ਜਿੱਤਦੇ ਹੋਏ ਲੋਕ-ਪਰਲੋਕ ਨੂੰ ਸਫ਼ਲ ਕਰਨ ਦਾ ਗੁਰਮਤਿ ਮਾਰਗ ਬਖਸ਼ਿਸ਼ ਕਰਦੇ ਹਨ।

ਸਤਿਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਸੰਸਾਰ ਦੇ ਲੋਕੋ! ਮਰਨਾ ਤਾਂ ਸੂਰਬੀਰਾਂ ਦੀ ਮੰਜ਼ਲ ਹੈ ਭਾਵ ਇਸ ਮਰਨ ਨੂੰ ਮਾੜਾ ਨਾ ਕਿਹਾ ਜਾਂ ਸਮਝਿਆ ਜਾਵੇ ਪਰੰਤੂ ਇਸ ਮਰਨੇ ਨੂੰ ਚੰਗਾ ਕਹਿਣ-ਸਮਝਣ ਲਈ ਇਕ ਸ਼ਰਤ ਲਾਗੂ ਹੁੰਦੀ ਹੈ। ਇਹ ਸ਼ਰਤ ਇਹ ਹੈ ਕਿ ਮਰਨ ਵਾਲਾ ਸ਼ਖ਼ਸ ਮਰਨਾ ਜਾਣਦਾ ਹੋਵੇ। ਜਿਹੜੇ ਮਨੁੱਖ ਮਾਲਕ ਪਰਮਾਤਮਾ ਦੀਆਂ ਨਜ਼ਰਾਂ ਵਿਚ ਪ੍ਰਵਾਨ ਹੋ ਕੇ ਵਿਚਰਦੇ ਅਤੇ ਵੇਲਾ ਆਉਣ ’ਤੇ ਮਰ ਜਾਂਦੇ ਹਨ ਅਸਲ ਸੂਰਬੀਰ ਉਹੀ ਕਹਾਉਂਦੇ ਹਨ ਤੇ ਪਰਮਾਤਮਾ ਦੇ ਘਰ ਵਿਚ ਉਹ ਇੱਜ਼ਤ ਹਾਸਲ ਕਰਦੇ ਹਨ।

ਗੁਰੂ ਜੀ ਕਥਨ ਕਰਦੇ ਹਨ ਕਿ ਸੱਚੇ ਸੂਰਬੀਰ ਇੱਥੋਂ ਇੱਜ਼ਤ ਨਾਲ ਜਾਂਦੇ ਹਨ ਤੇ ਉਥੇ ਪਰਮਾਤਮਾ ਦੇ ਘਰ ਵਿਚ ਮਾਣ ਪਾਉਂਦੇ ਹਨ, ਅੱਗੇ ਪਰਲੋਕ ਵਿਚ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਵਿਆਪਦਾ ਕਿਉਂ ਜੋ ਉਨ੍ਹਾਂ ਨੇ ਇਸ ਪ੍ਰਾਪਤੀ ਹਿਤ ਸੰਸਾਰ ’ਚ ਸੱਚੀ ਕਮਾਈ ਕੀਤੀ ਹੈ, ਉਹ ਇੱਕੋ ਮਾਲਕ ਪਰਮਾਤਮਾ ਨੂੰ ਚੇਤੇ ਕਰਦੇ ਹਨ ਤਾਂ ਇਸ ਦਾ ਫਲ ਵੀ ਉਨ੍ਹਾਂ ਨੂੰ ਮਿਲਦਾ ਹੈ, ਇੱਕ ਮਾਲਕ ਪਰਮਾਤਮਾ ਨੂੰ ਸਿਮਰਨ ਵਾਲੇ ਦਾ ਡਰ ਭੱਜ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫ਼ਰਮਾਨ ਕਰਦੇ ਹਨ ਕਿ ਹੇ ਭਾਈ! ਅਹੰਕਾਰ ਦਾ ਬੋਲ ਨਾ ਬੋਲਿਆ ਜਾਵੇ, ਆਪਣੇ ਮਨ ਨੂੰ ਪ੍ਰਭੂ ਮਾਲਕ ਨੂੰ ਯਾਦ ਰੱਖਦਿਆਂ ਅਡੋਲ ਰੱਖਿਆ ਜਾਵੇ। ਪ੍ਰਭੂ ਮਾਲਕ ਸਭ ਕੁਝ ਜਾਣਨਹਾਰ ਹੈ, ਉਹ ਭਲੇ ਰਸਤੇ ’ਤੇ ਤੋਰ ਦਿੰਦਾ ਹੈ। ਮਰਨਾ ਸੂਰਬੀਰਾਂ ਦੀ ਮੰਜ਼ਲ ਹੈ ਪਰ ਇਹ ਤਦ ਹੀ ਹੈ ਜੇਕਰ ਇਹ ਪਰਮਾਤਮਾ ਦੇ ਦਰ-ਘਰ ਵਿਚ ਕਬੂਲ ਹੁੰਦਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)