ਬਾਬਾ – ਸਿੱਖ ਪਰੰਪਰਾ ਦਾ ਸਤਿਕਾਰ-ਸੂਚਕ ਸ਼ਬਦ
ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੁਆਰਾ ਦਿਖਾਈ ਦਲੇਰੀ ਅਤੇ ਸੂਝ-ਬੂਝ ਕਰਕੇ ਇਹਨਾਂ ਨੂੰ ‘ਬਾਬਾ’ ਸ਼ਬਦ ਨਾਲ ਸੰਬੋਧਿਤ ਕੀਤਾ ਜਾਂਦਾ ਹੈ ਕਿਉਂਕਿ ਇਹਨਾਂ ਨੇ ਲੋੜ ਪੈਣ ‘ਤੇ ਆਪਣੀ ਉਮਰ ਤੋਂ ਵਧੇਰੇ ਸੂਝ ਅਤੇ ਸਾਹਸ ਦਾ ਪ੍ਰਗਟਾਵਾ ਕੀਤਾ ਸੀ।
ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੁਆਰਾ ਦਿਖਾਈ ਦਲੇਰੀ ਅਤੇ ਸੂਝ-ਬੂਝ ਕਰਕੇ ਇਹਨਾਂ ਨੂੰ ‘ਬਾਬਾ’ ਸ਼ਬਦ ਨਾਲ ਸੰਬੋਧਿਤ ਕੀਤਾ ਜਾਂਦਾ ਹੈ ਕਿਉਂਕਿ ਇਹਨਾਂ ਨੇ ਲੋੜ ਪੈਣ ‘ਤੇ ਆਪਣੀ ਉਮਰ ਤੋਂ ਵਧੇਰੇ ਸੂਝ ਅਤੇ ਸਾਹਸ ਦਾ ਪ੍ਰਗਟਾਵਾ ਕੀਤਾ ਸੀ।
ਗੁਰਦੁਆਰਾ ਨਾਨਕਸ਼ਾਹੀ ਰਮਨਾ ਹੀ ਇਕ ਅਜਿਹਾ ਗੁਰਧਾਮ ਹੈ ਜਿਥੇ ਰਿਹਾਇਸ਼ ਅਤੇ ਲੰਗਰ ਦਾ ਹਰ ਵੇਲੇ ਪ੍ਰਬੰਧ ਮੌਜੂਦ ਰਹਿੰਦਾ ਹੈ ਅਤੇ ਢਾਕਾ ਜਾਣ ਵਾਲੀ ਸੰਗਤ ਇੱਥੇ ਹੀ ਨਿਵਾਸ ਕਰਦੀ ਹੈ।
ਬਾਬਾ ਬੰਦਾ ਸਿੰਘ ਬਹਾਦਰ ਅਤੇ ਮਾਤਾ ਸੁੰਦਰੀ ਜੀ ਸਮਕਾਲੀ ਸਨ।
ਭਗਤ ਕਬੀਰ ਜੀ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋ ਗਈ ਉਹੀ ਸਭ ਤੋਂ ਵਧੇਰੇ ਪ੍ਰਮਾਣਿਕ ਮੰਨੀ ਜਾਂਦੀ ਹੈ।
ਕੁਦਰਤ ਵਿਚ ਬਦਲਾਉ ਮਨੁੱਖੀ ਮਨ ਦੀਆਂ ਭਾਵਨਾਵਾਂ ਵਿਚ ਵੀ ਤਬਦੀਲੀ ਕਰ ਦਿੰਦਾ ਹੈ।
ਗੁਰੂ ਤੇਗ ਬਹਾਦਰ ਜੀ ਨੇ ਆਪਣੀਆਂ ਪ੍ਰਚਾਰ ਯਾਤਰਾਵਾਂ ਦੌਰਾਨ ਸ਼ਾਂਤੀ, ਸਾਂਝ, ਸਦਭਾਵਨਾ, ਸੇਵਾ ਅਤੇ ਸਰਬੱਤ ਦੇ ਭਲੇ ਵਾਲਾ ਜਿਹੜਾ ਸੰਦੇਸ਼ ਦਿੱਤਾ ਸੀ ਉਹ ਅੱਜ ਵੀ ਪੂਰਨ ਤੌਰ ‘ਤੇ ਪ੍ਰਸੰਗਿਕ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੱਖਣ ਤੋਂ ਉੱਤਰ ਵੱਲ ਆਉਂਦੇ ਹੋਏ ਇਸ ਅਸਥਾਨ ’ਤੇ ਆਏ ਸਨ।
ਜ਼ਫ਼ਰਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਉਹ ਅਨਮੋਲ ਰਚਨਾ ਹੈ ਜੋ ਕਿ ਸਾਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਹਕੂਮਤ ਨਾਲ ਪੈਦਾ ਹੋਏ ਟਕਰਾਅ ਦੀ ਯਾਦ ਤਾਜ਼ਾ ਕਰਵਾਉਂਦੀ ਹੈ।
ਜਮਨਾ ਕਿਨਾਰੇ ਜਿਸ ਸਥਾਨ ਤੇ ‘ਗੁਰਦੁਆਰਾ ਗੁਰੂ ਨਾਨਕ ਬਗੀਚੀ’ ਬਣਿਆ ਹੋਇਆ ਹੈ ਉੱਥੋਂ ਗੁਰੂ ਨਾਨਕ ਦੇਵ ਜੀ ਚੱਲ ਕੇ ਬ੍ਰਿੰਦਾਬਨ ਆਏ ਸਨ।
ਗੁਰੂ ਜੀ ਨੇ ਕਾਫੀ ਸੋਚ-ਵਿਚਾਰ ਤੋਂ ਬਾਅਦ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਜਾ ਕੇ ਬਾਦਸ਼ਾਹ ਨੂੰ ਕਹਿ ਦੇਵੋ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਹੋ ਜਾਣ ਤਾਂ ਅਸੀਂ ਸਾਰੇ ਹੀ ਉਸ ਰਸਤੇ ’ਤੇ ਚੱਲਣ ਨੂੰ ਤਿਆਰ ਹਾਂ।