editor@sikharchives.org

ਬੱਬਰਾਂ ਵੱਲੋਂ ਝੋਲੀਚੁਕ ਬੇਲਾ ਸਿੰਘ ਜਿਆਨ ਦਾ ਕਤਲ

ਬੇਲਾ ਸਿੰਘ ਜਿਆਨ ਨੇ ਗੋਰੀ ਸਰਕਾਰ ਦੀ ਸ਼ੈਅ ਤੇ ਵੈਨਕੂਵਰ ਦੇ ਗੁਰਦੁਆਰੇ ਵਿਚ ਕੌਮੀ ਪਰਵਾਨੇ ਗਿਆਨੀ ਭਾਗ ਸਿੰਘ ਤੇ ਭਾਈ ਬਤਨ ਸਿੰਘ ਹੁਣਾ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ।
ਬੁੱਕਮਾਰਕ ਕਰੋ (0)
Please login to bookmark Close

ਬਲਦੀਪ ਸਿੰਘ ਰਾਮੂਵਾਲੀਆ

ਪੜਨ ਦਾ ਸਮਾਂ: 1 ਮਿੰਟ

ਦੁਆਬੇ ਦੀ ਧਰਤੀ ਨੂੰ ਮਾਣ ਹੈ ਕਿ ਉਥੋਂ ਕੌਮੀ ਆਜਾਦੀ ਦੇ ਪਰਵਾਨੇ ਬੱਬਰ ਅਕਾਲੀ ਸੈਂਕੜਿਆਂ ਦੀ ਗਿਣਤੀ ਵਿਚ ਤੁਰੇ, ਜਿਨ੍ਹਾਂ ਨੇ ਹਥਿਆਰਬੰਦ ਸੰਘਰਸ਼ ਕੀਤਾ। ਇਸ ਇਲਾਕਾ ਦਾ ਹੀ ਇਕ ‘ਬੇਲਾ ਸਿੰਘ ‘ ਜਿਆਨ ਪਿੰਡ ਦਾ ਵਸਨੀਕ ਬਹੁਤ ਵੱਡਾ ਕੌਮ ਤੇ ਦੇਸ਼ ਧ੍ਰੋਹੀ ਹੋਇਆ ਹੈ। ਇਸ ਨੇ ਗੋਰੀ ਸਰਕਾਰ ਦੀ ਸ਼ੈਅ ਤੇ ਵੈਨਕੂਵਰ ਦੇ ਗੁਰਦੁਆਰੇ ਵਿਚ ਕੌਮੀ ਪਰਵਾਨੇ ਗਿਆਨੀ ਭਾਗ ਸਿੰਘ ਤੇ ਭਾਈ ਬਤਨ ਸਿੰਘ ਹੁਣਾ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ। ਅੰਗਰੇਜ਼ਾਂ ਨੇ ਆਪਣੇ ਇਸ ਝੋਲੀਚੁਕ ਨੂੰ ਸਾਲ ਕੁ ਦੀ ਕੈਦ ਕਰਕੇ, ਮਿੰਟਗੁਮਰੀ ਇਲਾਕੇ ਵਿਚ 4 ਮੁਰੱਬੇ ਜ਼ਮੀਨ ਦਿੱਤੀ। ਇਹ ਬੇਲਾ ਸਿੰਘ ਪਹਿਲੀ ਵੱਡੀ ਜੰਗ ਤੋਂ ਪਹਿਲਾਂ ਹੀ ਪੰਜਾਬ ਆ ਗਿਆ ਸੀ । ਇਥੇ ਇਹ ਸਰਕਾਰੀ ਅਫ਼ਸਰਾਂ ਦੇ ਛੱਤਰ ਛਾਇਆ ਵਿਚ ਬਹੁਤਾ ਰਹਿੰਦਾ ਸੀ। ਰੜਕਦਾ ਇਹ ਗ਼ਦਰੀ ਬਾਬਿਆਂ ਨੂੰ ਵੀ ਸੀ। ਬੱਬਰਾਂ ਨੇ ਵੀ ਇਸ ਨੂੰ ਸੋਧਣ ਦਾ ਮਤਾ ਪਾਇਆ। ਲੰਮਾ ਸਮਾਂ ਇਹ ਅੰਨ ਤੇ ਧਰਤ ਗੰਦੀ ਕਰਦਾ ਰਿਹਾ , ਪਰ ਸਿਆਣਿਆਂ ਨੇ ਠੀਕ ਹੀ ਕਿਹਾ ਸੌ ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾ , ਪ੍ਰਮੇਸ਼ਰ ਬੇਅੰਤ ਹੈ , ਉਹ ਸਭ ਵਾਧੇ ਘਾਟੇ ਇਥੇ ਹੀ ਪੂਰੇ ਕਰਦਾ।

1933ਈਸਵੀ ਵਿਚ ਦਸੰਬਰ ਦੀ 8 ਤਾਰੀਖ਼ ਨੂੰ ਭਾਈ ਹਰੀ ਸਿੰਘ ਸੂੰਢ ਵਾਲਿਆਂ ਦੇ ਜੱਥੇ ਨੇ ਇਸ ਦੀ ਪੈੜ ਕੱਢ ਲਈ। ਇਹ ਬੇਲਾ ਸਿਉਂ ਬਹੁਤਾ ਸ਼ਹਿਰ ‘ਚ ਅਫ਼ਸਰਾਂ ਦੀ ਨਜ਼ਰ ਥੱਲੇ ਹੀ ਵਿਚਰਦਾ ਸੀ ; ਪਰ ਹੋਣੀ ਬੜੀ ਪ੍ਰਬਲ ਹੈ। ਇਹ ਲਾਰੀ ਵਿਚ ਸੁਆਰ ਹੋ ਕੇ ਪਿੰਡ ਨੂੰ ਵਾਪਸ ਆ ਰਿਹਾ ਸੀ। ਇਸਦਾ ਪਿੰਡ ਚੱਬੇਵਾਲ ਬੱਸ ਅੱਡੇ ਤੋਂ ਇਕ ਫਰਲਾਂਗ ਦੱਖਣ ਵੱਲੇ ਨੂੰ ਸੀ। ਇਹ ਸ਼ਰਾਬ ਦੀ ਲੋਰ ਵਿਚ ਸੜਕ ਤੇ ਮ੍ਹੇਲਦਾ ਆ ਰਿਹਾ ਸੀ। ਸੂਰਜ ਘੁੰਡ ਕੱਢ ਚੁਕਾ ਸੀ ਤੇ ਚੰਦ ਅਜੇ ਨਿਕਲਣਾ ਸੀ। ਜਿਆਨ ਵਾਲੇ ਟੋਭੇ ਤੋਂ ਇਹ ਅਜੇ ਕੁਝ ਕਦਮ ਪਿੱਛੇ ਸੀ ਕਿ, ਤਿੰਨ ਸੱਜਣਾ ਨੇ ਇਸਨੂੰ ‘ਸਤਿ ਸ੍ਰੀ ਅਕਾਲ ‘ਕਹਿ ਹੱਥ ਮਿਲਾਉਣ ਲਈ ਅੱਗੇ ਕੀਤਾ। ਜਿਉਂ ਹੀ ਇਸਨੇ ਹੱਥ ਅੱਗੇ ਕੱਢਿਆ , ਉਹਨਾਂ ਇਹਨੂੰ ਗਲੇ ਲਾ ਲਿਆ ਤੇ ਪਤਾ ਹੀ ਹੁੰਦਾ ਲੱਗਾ ਜਦੋਂ ‘ਭਗੌਤੀ’ ਇਹਦੇ ਢਿੱਡ ਦੇ ਆਰ ਪਾਰ ਹੋ ਗਈ। ਭਾਈ ਹਰੀ ਸਿੰਘ ਤੇ ਸਾਥੀਆਂ ਨੇ ਇਸ ਝੋਲੀਚੁਕ ਦਾ ਸੋਧਾ ਲਾਇਆ। ਪਰਿਵਾਰ ਨੇ ਇਸਦੇ ਨ ਆਉਣ ਤੇ ਕੋਈ ਬਹੁਤੀ ਗੌਰ ਨ ਕੀਤੀ , ਸੋਚਿਆ ਸ਼ਹਿਰ ਹੀ ਰਹਿ ਪਿਆ ਹੋਣਾ। ਅਗਲੀ ਸਵੇਰ ਇਸਦੀ ਲੋਥ ਜੁਦਾ ਹੋਏ ਅੰਗਾਂ ਸਮੇਤ ਮਿਲੀ। ਇਸ ਕਤਲ ਨੇ ਅਗਰੇਜ਼ਾਂ ਦੇ ਟਾਊਟਾਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ।

ਇਸ ਕਤਲ ਕੇਸ ਵਿਚ ਭਾਈ ਹਰੀ ਸਿੰਘ ਸੂੰਢ, ਭਾਈ ਈਸ਼ਰ ਸਿੰਘ ਜੰਡੋਲੀ ਤੇ ਭਾਈ ਬਖਸ਼ੀਸ਼ ਸਿੰਘ ਚੱਬੇਵਾਲ ਤੇ ਗ੍ਰਿਫਤਾਰੀ ਤੋਂ ਬਾਅਦ ਮੁਕੱਦਮਾ ਚਲਾਇਆ ਗਿਆ । ਇਹਨਾਂ ਨੂੰ ਪੁਲਿਸ ਨੇ ਬਹੁਤ ਕਸ਼ਟ ਦਿੱਤੇ। ਛੇ ਮਹੀਨੇ ਮੁਕੱਦਮਾ ਲਟਕਦਾ ਰਿਹਾ ; ਪਰ ਪੁਲਿਸ ਕੁਝ ਵੀ ਸਾਬਤ ਨ ਕਰ ਸਕੀ। ਬੱਬਰਾਂ ਦੀ ਪੈਰਵੀ ਭਾਈ ਅਰਜਨ ਸਿੰਘ ਸੱਚ, ਭਾਈ ਦਸੌਂਧਾ ਸਿੰਘ, ਭਾਈ ਹਰਨਾਮ ਸਿੰਘ ਤੇ ਭਾਈ ਰਾਮ ਸਿੰਘ ਜੌਹਰ ਨੇ ਡੀਫ਼ੈਂਸ ਕਮੇਟੀ ਬਣਾਕੇ ਕੀਤੀ। ਇਸ ਮੁਕੱਦਮੇ ਤੇ ਤਕਰੀਬਨ 3 ਹਜ਼ਾਰ ਰੁਪਿਆ ਖਰਚ ਹੋਇਆ। ਤਿੰਨੇ ਸਿੰਘ ਹੀ ਸਬੂਤਾਂ ਦੇ ਨਾ ਮਿਲਣ ਕਰਕੇ ਬਾ ਇੱਜ਼ਤ ਬਰੀ ਹੋ ਗਏ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਬਲਦੀਪ ਸਿੰਘ ਰਾਮੂਵਾਲੀਆ

ਬਲਦੀਪ ਸਿੰਘ ਰਾਮੂੰਵਾਲੀਆ ਨੌਜਵਾਨ ਸਿੱਖ ਲੇਖਕ ਹਨ। ਆਪ ਸਿੱਖ ਇਤਿਹਾਸ ਬਾਰੇ ਸਮੇਂ-ਸਮੇਂ 'ਤੇ ਲੇਖ ਲਿਖਦੇ ਰਹਿੰਦੇ ਹਨ। ਆਪ ਦੀ ਸਿੱਖ ਇਤਿਹਾਸ ਦੇ ਉੱਤੇ ਚੰਗੀ ਪਕੜ ਹੈ। ਆਪ ਵੱਲੋਂ ਅਨੇਕਾਂ ਲੇਖ ਲਿਖੇ ਜਾ ਚੁੱਕੇ ਹਨ ਅਤੇ ਲਗਾਤਾਰ ਆਪ ਵੱਲੋਂ ਸਿੱਖ ਪੰਥ ਦੀ ਆਪਣੀ ਕਲਮ ਰਾਹੀ ਸੇਵਾ ਕੀਤੀ ਜਾ ਰਹੀ ਹੈ।

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)