editor@sikharchives.org

ਬਾਣੀ ਬਾਬੇ ਨਾਨਕ ਦੀ

ਬਾਣੀ ਗੁਰੂ, ਗੁਰੂ ਹੈ ਬਾਣੀ; ਬਾਣੀ ਬਾਬੇ ਨਾਨਕ ਦੀ।
ਬੁੱਕਮਾਰਕ ਕਰੋ (0)
Please login to bookmark Close

ਪੜਨ ਦਾ ਸਮਾਂ: 1 ਮਿੰਟ

ਘੱਲਿਆ ਘਰੋਂ ਵਪਾਰ ਕਰਨ ਲਈ,
ਦਮੜੀਆਂ ਦੋ ਤੋਂ ਚਾਰ ਕਰਨ ਲਈ।
ਭੁੱਖੇ ਸਾਧੂਆਂ ਦੇ ਨਾਲ ਬਣ ਗਈ,
ਢਾਣੀ ਬਾਬੇ ਨਾਨਕ ਦੀ, ਬਾਣੀ ਗੁਰੂ,
ਗੁਰੂ ਹੈ ਬਾਣੀ; ਬਾਣੀ ਬਾਬੇ ਨਾਨਕ ਦੀ।

ਲਾਡ ਨਾਲ ਸਮਝਾ ਕੇ ਬਾਬਲ ਮੋਦੀ ਖਾਨੇ ਤੋਰ ਦਿੱਤਾ
ਉਥੇ ਵੀ ਬਹਿ ਬਾਬੇ ਨਾਨਕ ਤੇਰਾ ਹੀ ਤੇਰਾ ਤੋਲ ਦਿੱਤਾ।
ਵੇਖਣ ਵਾਲੇ ਸਮਝਣ ਅਕਲ ਅੰਞਾਣੀ ਬਾਬੇ ਨਾਨਕ ਦੀ
ਬਾਣੀ ਗੁਰੂ, ਗੁਰੂ ਹੈ ਬਾਣੀ; ਬਾਣੀ ਬਾਬੇ ਨਾਨਕ ਦੀ।

ਨਾਮ ਕਿਰਤ ਤੇ ਵੰਡ ਕੇ ਛਕਣਾ, ਸਭ ਥਾਈਂ ਸਮਝਾ ਦਿੱਤਾ।
ਸੱਜਣ ਠੱਗ ਤੇ ਤੇ ਕੌਢੇ ਤਾਂਈਂ ਸਿੱਧੇ ਰਾਹ ’ਤੇ ਪਾ ਦਿੱਤਾ।
ਧੰਨ ਬਾਲਾ ਮਰਦਾਨਾ ਸੰਗਤ ਮਾਣੀਂ ਬਾਬੇ ਨਾਨਕ ਦੀ
ਬਾਣੀ ਗੁਰੂ, ਗੁਰੂ ਹੈ ਬਾਣੀ; ਬਾਣੀ ਬਾਬੇ ਨਾਨਕ ਦੀ।

ਸਖ਼ਤ ਮੁਸ਼ੱਕਤ ਨੂੰ ਛਿੰਨ ਕਰਕੇ ਮਾਣ ਤੋੜਿਆ ਬਾਬਰ ਦਾ
ਸੱਚ ਦਾ ਹੌਕਾ ਲਾ ਕੇ ਦਿੱਤਾ ਸਭ ਨੂੰ ਹੱਕ ਬਰਾਬਰ ਦਾ
ਕਿਸੇ ਲਈ ਨਾ ਦਿਸਦੀ ਹੈ, ਵੰਡ ਕਾਣੀ ਬਾਬੇ ਨਾਨਕ ਦੀ
ਬਾਣੀ ਗੁਰੂ, ਗੁਰੂ ਹੈ ਬਾਣੀ; ਬਾਣੀ ਬਾਬੇ ਨਾਨਕ ਦੀ।

ਸਭ ਸੰਗਤਾਂ ਦੇ ਚਰਨਾਂ ਦੇ ਵਿਚ ਬਿੱਟੂ ਕਰਦਾ ਅਰਜ਼ ਇਹੋ
ਗੁਰੂ ਮਾਨਿਓ ਗ੍ਰੰਥ ਜੀ ਸੰਗਤੋ, ਸਭ ਦਾ ਬਣਦਾ ਫਰਜ਼ ਇਹੋ
ਤਰ ਜਾਵੇ ਜੋ ਸਮਝੇ ਸੱਚ ਕਹਾਣੀ ਬਾਬੇ ਨਾਨਕ ਦੀ
ਬਾਣੀ ਗੁਰੂ, ਗੁਰੂ ਹੈ ਬਾਣੀ; ਬਾਣੀ ਬਾਬੇ ਨਾਨਕ ਦੀ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਗਾਇਕ ਤੇ ਲਿਖਾਰੀ

(ਗੁਰੂ ਅੰਗਦ ਦੇਵ ਨਗਰ, ਅਮਲੋਹ ਰੋਡ, ਖੰਨਾ। ਫੋਨ : 98142-21886)

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)