ਜਾਨੋਂ ਵੱਧ ਪਿਆਰੀ ਸਾਡੀ ਮਾਂ ਬੋਲੀ।
ਸਾਰੇ ਜਗਤ ਤੋਂ ਨਿਆਰੀ ਸਾਡੀ ਮਾਂ ਬੋਲੀ।
ਦੁਨੀਆਂ ਦੇ ਹਰ ਕੋਨੇ ਤਕ ਜਾ ਪਹੁੰਚੀ ਹੈ,
ਲੰਮੀ ਮਾਰ ਉਡਾਰੀ ਸਾਡੀ ਮਾਂ ਬੋਲੀ।
ਦੂਰ ਦੂਰ ਤਕ ਵੰਡਦੀ ਫਿਰਦੀ ਖੁਸ਼ਬੋਈਆਂ
ਫੁੱਲਾਂ ਭਰੀ ਪਟਾਰੀ ਸਾਡੀ ਮਾਂ ਬੋਲੀ।
ਨੇਕ ਸੁਲੱਗ ਪੁੱਤਰ ਕਰਦਾ ਸਤਿਕਾਰ ਬੜਾ
ਕੌਣ ਕਹੇ ਦੁਰਕਾਰੀ ਸਾਡੀ ਮਾਂ ਬੋਲੀ?
ਭਲਾ ਏਸ ਨੇ ਸਦਾ ਸਭਸ ਦਾ ਮੰਗਿਆ ਹੈ,
ਵੱਡੀ ਪਰਉਪਕਾਰੀ ਸਾਡੀ ਮਾਂ ਬੋਲੀ।
ਬੋਲ ਏਸ ਦੇ ਮਾਖਿਓਂ ਤੋਂ ਵੀ ਮਿੱਠੇ ਨੇ,
ਚੱਖ ਦੇਖੋ ਇਕ ਵਾਰੀ ਸਾਡੀ ਮਾਂ ਬੋਲੀ।
ਗੁਰੂਆਂ ਪੀਰਾਂ ਪਹੁੰਚੇ ਹੋਏ ਫਕੀਰਾਂ ਨੇ
ਸ਼ਰਧਾ ਨਾਲ ਉਚਾਰੀ ਸਾਡੀ ਮਾਂ ਬੋਲੀ।
ਪੜ੍ਹਨ ਵਾਲੇ ਤਾਈਂ ਕੀਲ ਕੇ ਰੱਖ ਦੇਵੇ,
ਐਸੀ ਟੂਣੇਹਾਰੀ ਸਾਡੀ ਮਾਂ ਬੋਲੀ।
‘ਰਣਜੀਤ ਸਿੰਘਾ’ ਇਹਦੇ ਤੁੱਲ ਕੋਈ ਹੋਰ ਨਹੀਂ,
ਐਸੀ ਵਸਤ ਨਿਆਰੀ ਸਾਡੀ ਮਾਂ ਬੋਲੀ।
ਲੇਖਕ ਬਾਰੇ
(ਵਾਰਡ ਨੰ: 23, ਨੇੜੇ ਖਾਲਸਾ ਸਕੂਲ, ਖੰਨਾ-14140 ਲੁਧਿਆਣਾ)
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/July 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/August 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/March 1, 2008
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/April 1, 2008
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2008
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/February 1, 2009
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2010