ਗੁਰੂ ਕੇ ਬਾਗ ਨੂੰ ਪੰਥਕ ਹੱਥਾਂ ਵਿਚ ਲਿਆਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਲਾਏ ਹੋਏ ਮੋਰਚੇ ਵਿਚ ਰੋਜ਼ਾਨਾ 100 ਦੇ ਕਰੀਬ ਪੰਥ ਪ੍ਰਸਤਾਂ ਦਾ ਜੱਥਾ ਜਾਂਦਾ ਤੇ ਸ਼ਾਤਮਈ ਰਹਿੰਦੇ ਹੋਏ ਗੋਰਾਸ਼ਾਹੀ ਦਾ ਜ਼ੁਲਮ ਸਹਿ; ਉਸਨੂੰ ਨੰਗਾ ਕਰ ਰਿਹਾ ਸੀ। 5 ਸਤੰਬਰ ਨੂੰ ਸਵੇਰੇ 10 ਵਜੇ ਲਾਇਲਪੁਰੀਏ ਸਿਰਦਾਰਾਂ ਦਾ ਜੱਥਾ ਦਰਬਾਰ ਸਾਹਿਬ ਮੱਥਾ ਟੇਕ ਕੇ ਗੁਰੂ ਕੇ ਬਾਗ ਵੱਲ ਜੱਥੇਦਾਰ ਸਿਰਦਾਰ ਪ੍ਰਿਥੀਪਾਲ ਸਿੰਘ ਸਪੁਤਰ ਸੂਬੇਦਾਰ ਈਸ਼ਰ ਸਿੰਘ ਅਤੇ ਮੀਤ ਜੱਥੇਦਾਰ ਨਾਦਰ ਸਿੰਘ ਦੀ ਅਗਵਾਈ ਥੱਲੇ ਟੁਰਿਆ। ਛੀਨੇ ਵਾਲੇ ਪੁਲ ਤੇ ਕਮਿਸਨਰ ਨੇ ਕਿਹਾ “ਜੇ ਖ਼ੈਰ ਚਾਹੁੰਦੇ ਹੋ ਤਾਂ ਇਹਨਾਂ ਪੈਰਾਂ ਨਾਲ ਹੀ ਵਾਪਸ ਟੁਰ ਜਾਵੋ।”
ਇਹ ਸੁਣ ਕੇ ਸਿਰਦਾਰ ਪ੍ਰਿਥੀਪਾਲ ਸਿੰਘ ਨੇ ਕਿਹਾ ” ਭਾਈ ! ਅਸੀਂ ਤੇ ਹੁਣ ਅਰਦਾਸਾਂ ਸੋਧ ਆਏ ਹਾਂ ; ਇਹਨਾਂ ਪੈਰਾਂ ਨਾਲ ਵਾਪਸ ਤੇ ਨਹੀਂ ਜਾਵਾਂਗੇ ; ਹਾਂ ਬਹਰਹਾਲ ਤੂ ਚਹੁ ਜਣਿਆਂ ਦੇ ਮੋਢੇ ਤੇ ਭੇਜ ਸਕਦਾਂ ਤਾਂ ਕਰ ਹਿੰਮਤ।”
ਅਫ਼ਸਰ ਦੀ ਖਾਨਿਓਂ ਗਈ ਤੇ ਉਸਨੇ ਭੜਕ ਕੇ ; ਆਪਣੇ ਸਿਪਾਹੀਆਂ ਤੇ ਹੁਕਮ ਚਾੜਿਆ ਕਿ ਹੁਣ ਉਹਨਾਂ ਸਮਾਂ ਨੀ ਹੱਟਣਾ ਜਿਨ੍ਹਾਂ ਚਿਰ ਇਹ ਮਰਦਊ ਨ ਹੋ ਜਾਣ ; ਮੈਂ ਵੀ ਵੇਖਦਾਂ ਕਿਥੋਂ ਤੱਕ ਵਗਦੇ ਆ !ਫੇਰੂ ਡਾਂਗ ਇਹਨਾਂ ਦੇ । ਕਹਿੰਦੇ ਕੁਝ ਸਮਾਂ ਬਹੁਤ ਭਾਰੀ ਡਾਂਗ ਖਾਲਸੇ ਦੇ ਵਾਰਸਾਂ ਤੇ ਵਰੀ ; ਪਰ ਮਜਾਲ ਹੈ “ਵਾਹਿਗੁਰੂ” ਤੋਂ ਬਿਨਾਂ ਉਹਨਾਂ ਦੇ ਮੂੰਹ ਵਿਚੋਂ ਕੁਝ ਹੋਰ ਨਿਕਲਿਆ ਹੋਵੇ। ਪੁਲਸੀਏ ਜਖ਼ਮੀਆਂ ਤੇ ਬੇਹੋਸ਼ ਪਿਆ ਨੂੰ ਚੁਕ ਚੁਕ ਨਹਿਰੀ ਸੂਏ ‘ਚ ਸੁਟਦੇ ਰਹੇ।
ਜੱਥੇਦਾਰ ਪ੍ਰਿਥੀਪਾਲ ਸਿੰਘ ਛੇ ਫੁਟਾ ਸੋਹਣਾ ਗੱਭਰੂ ਜਵਾਨ ਸੀ। ਚੌੜੀ ਛਾਤੀ ਤੇ ਕਮਾਇਆ ਜੁੱਸਾ ; ਉਸਦੀ ਦਿਖ ਨੂੰ ਚਾਰ ਚੰਨ ਲਾ ਰਹੇ ਸਨ। ਇਸਨੂੰ ਬਹੁਤ ਜਿਆਦਾ ਮਾਰ ਪਈ। ਸੱਤ ਵਾਰ ਮਾਰ ਖਾ ਕੇ ; ਉਹ ਫਿਰ ਉੱਠ ਕੇ ਸੀਨਾ ਅਕੜਾ ਕੇ ਖੜੋ ਜਾਂਦਾ ਰਿਹਾ। ਛੇ ਸੱਤ ਪੁਲਸੀਆਂ ਨੇ ਉਸ ਦੀ ਹਿੱਕ ਤੇ ਚੜ੍ਹ ਕੇ ਉਸ ਦੀ ਮਾਰ ਕੁਟਾਈ ਕੀਤੀ। ਉਸਦੇ ਮੂੰਹ , ਸਿਰ , ਛਾਤੀ ਅਤੇ ਪਿੱਠ ਉੱਤੇ ਬਹੁਤ ਸੱਟਾਂ ਲਗੀਆਂ ।ਉਹ ਲਹੂ ਲੁਹਾਨ ਹੋ ਚੁਕਾ ਸੀ। ਬੇਹੋਸ਼ੀ ਦੀ ਹਾਲਤ ਵਿਚ ਉਸਨੂੰ ਅੰਮ੍ਰਿਤਸਰ ਲਿਆਂਦਾ ਗਿਆ। ਡਾਕਟਰ ਖਾਨ ਚੰਦ ਦੇਵ ਹੁਣਾ ਨੇ ਮਲਮ ਪੱਟੀ ਕੀਤੀ।
ਸਿਰਦਾਰ ਪ੍ਰਿਥੀਪਾਲ ਸਿੰਘ ਕੁਝ ਸਮਾਂ ਹਸਪਤਾਲ ਵਿੱਚ ਰਹਿ ਕੇ ਰਾਜ਼ੀ ਹੋ ਗਿਆ ਤੇ ਉਧਰ ਗੁਰੂ ਕੇ ਬਾਗ ਦਾ ਮੋਰਚਾ ਵੀ ਫ਼ਤਹ ਹੋਇਆ ।ਪਰ ਇਹ ਗੁੱਝੇ ਜਖ਼ਮਾਂ ਦੀ ਪੀੜਾ ਨੇ ਸਿਰਦਾਰ ਨੂੰ ਸਕੂਨ ਨ ਆਉਣ ਦਿੱਤਾ ਤੇ ਅਖ਼ੀਰ ਇਹਨਾਂ ਦਾ ਹੀ ਝੰਭਿਆ ਹੋਇਆ 2 ਅਪ੍ਰੈਲ 1924 ਨੂੰ ਸਦਾ ਲਈ ਫ਼ਤਹ ਬੁਲਾ ਗਿਆ। ਉਹ ਹਮੇਸ਼ਾ ਇਕੋ ਗੱਲ ਦਾ ਧਾਰਨੀ ਰਿਹਾ “ਮੈਂ ਮਰਾਂ ਪੰਥ ਵਸੇ”। ਸੂਰਬੀਰ ਦੇ ਜ਼ਜ਼ਬੇ ਨੂੰ ਸਲਾਮ।
ਲੇਖਕ ਬਾਰੇ
ਬਲਦੀਪ ਸਿੰਘ ਰਾਮੂੰਵਾਲੀਆ ਨੌਜਵਾਨ ਸਿੱਖ ਲੇਖਕ ਹਨ। ਆਪ ਸਿੱਖ ਇਤਿਹਾਸ ਬਾਰੇ ਸਮੇਂ-ਸਮੇਂ 'ਤੇ ਲੇਖ ਲਿਖਦੇ ਰਹਿੰਦੇ ਹਨ। ਆਪ ਦੀ ਸਿੱਖ ਇਤਿਹਾਸ ਦੇ ਉੱਤੇ ਚੰਗੀ ਪਕੜ ਹੈ। ਆਪ ਵੱਲੋਂ ਅਨੇਕਾਂ ਲੇਖ ਲਿਖੇ ਜਾ ਚੁੱਕੇ ਹਨ ਅਤੇ ਲਗਾਤਾਰ ਆਪ ਵੱਲੋਂ ਸਿੱਖ ਪੰਥ ਦੀ ਆਪਣੀ ਕਲਮ ਰਾਹੀ ਸੇਵਾ ਕੀਤੀ ਜਾ ਰਹੀ ਹੈ।
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/January 1, 2009
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/June 1, 2009
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/December 1, 2021

- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/January 1, 2022

- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/April 1, 2022