editor@sikharchives.org

ਸ਼ਹੀਦ ਭਾਈ ਭੂਪਤ ਸਿੰਘ ਜੀ

ਸਿੱਖ ਕੌਮ ਦਾ ਇਤਿਹਾਸ ਲਿਖਣਾ ਹੋਵੇ ਤਾਂ ਸ਼ਾਇਦ ਹੀ ਕੋਈ ਦਿਨ ਲੱਭੇ ਜਦ ਕਿਸੇ ਸੂਰਮੇ ਨੇ ਸ਼ਹਾਦਤ ਨ ਦਿੱਤੀ ਹੋਵੇ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਕੌਮ ਦਾ ਇਤਿਹਾਸ ਲਿਖਣਾ ਹੋਵੇ ਤਾਂ ਸ਼ਾਇਦ ਹੀ ਕੋਈ ਦਿਨ ਲੱਭੇ ਜਦ ਕਿਸੇ ਸੂਰਮੇ ਨੇ ਸ਼ਹਾਦਤ ਨ ਦਿੱਤੀ ਹੋਵੇ। ਇਕ ਸਮਾਂ ਤੇ ਇਹੋ ਜਾ ਵੀ ਸੀ ਆਇਆ ਜਦ ਸਿੱਖ ਤੇ ਸ਼ਹਾਦਤ ਇਕ ਸਿੱਕੇ ਦੇ ਹੀ ਦੋ ਪਾਸੇ ਬਣ ਗਏ। ਸਿੱਖ ਬਣਨਾ ਸਿੱਧਾ ਮੌਤ ਨੂੰ ਬੁਲਾਵਾ ਦੇਣਾ ਸੀ; ਪਰ ਪਤਾ ਨਹੀ ਪੁਤਰਾਂ ਦੇ ਦਾਨੀ ਕਿਹੜਾ ਅਜ਼ਲੀ ਨਸ਼ਾ ਪਿਆਇਆ ਜੋ ਸਿੱਖ ਬਣਿਆ ਉਹ ਸਰੀਰ ਗੁਰੂ ਦੇ ਲੇਖੇ ਲਾਉਦਾ ਰਿਹਾ ਕਿਤੇ ਆਰੇ ਦੇ ਦੰਦਿਆਂ ਨੇ ਸਿੱਦਕ ਪਰਖਿਆ ,ਕਿਤੇ ਉਬਲਦੀਆਂ ਦੇਗਾਂ ਨੇ ਤਪਾਉਣ ਦੀ ਕੋਸ਼ਿਸ਼ ਕੀਤੀ, ਕਿਤੇ ਰੰਬੀਆਂ ਨੇ ਉਖੇੜਣਾ ਚਾਹਿਆ, ਕਿਤੇ ਚਰਖੜੀਆਂ ਨੇ ਆਵਾਜ਼ਾਂ ਦਿਤੀਆਂ! ਪਰ ਇਹ ਮਰਜੀਵੜਿਆਂ ਦੀ ਕੌਮ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਮੌਤ ਰਾਣੀ ਦਾ ਕੁੰਡ ਚੁਕਣ ਲਈ ਹਮੇਸ਼ਾ ਤਤਪਰ ਰਹੀ। ਹਰ ਇਕ ਕਸ਼ਟ ਤੇ ਸ਼ਹਾਦਤ ਨੇ ਕਲਗੀਆਂ ਵਾਲੇ ਮਾਹੀ ਦੇ ਇਸ ਦੂਲ੍ਹੇ ਪੰਥ ਦੀ ਚੜਦੀਕਲਾ ਵਿਚ ਆਪਣਾ ਯੋਗਦਾਨ ਪਾ ਕੇ ਸਤਿਗੁਰਾਂ ਦੀਆਂ ਖੁਸ਼ੀਆਂਲਈਆਂ। ਬਸ ਇਕ ਹੀ ਅਰਦਾਸ ਸਿੱਖ ਨੇ ਗੁਰੂ ਸਾਹਮਣੇ ਗਲ ਚ ਪੱਲ੍ਹਾ ਪਾ ਕੇ ਕੀਤੀ :-

ਸਿਰ ਜਾਵੇ ਤਾਂ ਜਾਵੇ, ਪਰ! ਮੇਰਾ ਸਿੱਖੀ ਸਿੱਦਕ ਨਾ ਜਾਵੇ।

ਇਕ ਵਿਦਵਾਨ ਨੇ ਸ਼ਹਾਦਤ ਬਾਰੇ ਲਿਖਿਆ :-

ਜਿਥੇ ਡੁਲਦਾ ਖੂਨ ਸ਼ਹੀਦਾਂ ਦਾ ਤਾਂ ਤਕਦੀਰ ਬਦਲਦੀ ਕੌਮਾਂ ਦੀ।

ਅੱਜ ਸ਼ਹਾਦਤਾਂ ਦੇ ਮੋਤੀਆਂ ਦੀ ਮਾਲਾ ਚੋ ਜਿਸ ਸ਼ਹੀਦੀ ਮਣਕੇ ਬਾਰੇ ਮੈ ਗਲ ਕਰਨ ਲੱਗਾ ਉਸ ਦਾ ਨਾਮ ਹੈ “ਭਾਈ ਭੂਪਤ ਸਿੰਘ”। ਗੁਰਬਾਣੀ ਦਾ ਫੁਰਮਾਣ ਹੈ :-

ਬਾਬਾਣੀਆ ਕਹਾਣੀਆ ਪੁਤੁ ਸਪੁਤ ਕਰੇਨਿ

ਜਦੋ ਵੀ ਆਪਣੇ ਬਜ਼ੁਰਗਾਂ ਦਾ ਇਤਿਹਾਸ ਰੂਹ ਨਾਲ ਪੜ੍ਹ ਕੇ ਕਮਾਉਗੇ ਤਾਂ ਯਾਦ ਰੱਖਣਾ ਪੁਤਰਾਂ ਤੋਂ ਸਪੁਤਰ ਬਣ ਜਾਉਗੇ। ਇਹ ਬੋਲ ਭਾਈ ਭੂਪਤ ਸਿੰਘ ਨੇ ਆਪਣੇ ਜੀਵਨ ਦੇ ਅੰਦਰ ਪੜ੍ਹੇ ਹੀ ਨਹੀ ਸਗੋਂ ਕਮਾਏ ਹੋਏ ਵੀ ਸਨ। ਭਾਈ ਭੂਪਤ ਸਿੰਘ ਜੀ “ਭਾਈ ਜੇਠਾ ਸਿੰਘ ਸ਼ਹੀਦ (ਆਲੋਵਾਲ ਦੀ ਜੰਗ ਵਿਚ ੧੧ ਅਕਤੂਬਰ ੧੭੧੧)ਦੇ ਪੁਤਰ, ਭਾਈ ਮਾਈ
ਦਾਸ ਦੇ ਪੋਤੇ ਅਤੇ ਸ਼ਹੀਦ ਭਾਈ ਬੱਲੂ ਜੀ (੧੩ ਅਪ੍ਰੈਲ ੧੬੩੪ ਅੰਮ੍ਰਿਤਸਰ) ਦੇ ਪੜਪੋਤੇ ਸਨ। ਸਿੱਖੀ ਦੀ ਰੰਗਤ ਤੇ ਸ਼ਹੀਦੀ ਦੀ ਗੁੜਤੀ ਪਿਤਾ ਪੁਰਖੀ ਵਿਰਾਸਤ ਚੋ ਮਿਲੀ। ਆਪ ਪਰਮਾਰ ਰਾਜਪੂਤ ਖ਼ਾਨਦਾਨ ਨਾਲ ਸਬੰਧ ਰਖਦੇ ਸਨ। ਆਪ ਆਪਣੇ ਦੂਜੇ ਦੋ ਭਰਾਵਾਂ ਭਾਈ ਹਰੀ ਸਿੰਘ ਤੇ ਭਾਈ ਚੈਨਸਿੰਘ ਤੋ ਛੋਟੇ ਸਨ।

ਕਲਗੀਆਂ ਵਾਲੇ ਮਾਹੀ ਦੇ ਕੋਲੋ ਆਪ ਨੇ ਖੰਡੇ ਬਾਟੇ ਦੀ ਪਾਹੁਲ ਲਈ। ਇਸ ਤੋਂ ਕੁਝ ਸਮੇ ਬਾਅਦ ਜਦ ਅੰਮ੍ਰਿਤਸਰ ਦੀ ਸੰਗਤ ਨੇ ਰਾਮਦਾਸ ਗੁਰੂ ਦੇ ਦਰਬਾਰ ਲਈ ਆਨੰਦਪੁਰ ਆ ਕਿ ਗੁਰਮੁਖ ਪਿਆਰੇ ਭੇਜਣ ਦੀ ਬੇਨਤੀ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ (ਜੋ ਭਾਈ ਭਪੂਤ ਸਿੰਘ ਦੇ ਸਕੇ ਚਾਚਾ ਜੀ ਸਨ) ਨਾਲ ਜੋ ਪੰਜ ਸਿੰਘ ਭੇਜੇ ਉਹਨਾਂ ‘ਚ ਇਕ ਭਾਈ ਭੂਪਤ ਸਿੰਘ ਜੀ ਵੀ ਸਨ :-

ਕਹਾ ਸੁਧਾ ਸਰ ਨਗਰੀ ਜਾਵੋ। ਹਰਿਮੰਦਰ ਕੀ ਸੇਵ ਕਮਾਵੋ।
ਪੰਚ ਸਿੱਖ ਗੈਲ ਕੀਏ ਤਿਆਰ। ਭੂਪਤ ਸਿੰਘ ਔ ਸਿੰਘ ਗੁਲਜ਼ਾਰ।
ਚੰਦਰਾ ਕੋਇਰ ਸਿੰਘ, ਸਿੰਘ ਦਾਨ। ਪੰਚਮ ਕੀਰਤ ਸਿੰਘ ਸੁਜਾਨ। (ਸ਼ਹੀਦ ਬਿਲਾਸ ਭਾਈ ਮਨੀ ਸਿੰਘ)

ਆਪ ਅੰਮ੍ਰਿਤਸਰ ਹੀ ਸਤਿਗੁਰਾ ਦੇ ਹੁਕਮ ਅਨੁਸਾਰ ਸੇਵਾ ਕਰਦੇ ਰਹੇ। ਜਦ ਗੁਰੂ ਜੀ ਨੇ ਆਨੰਦਪੁਰ ਛਡਿਆ ਤਾਂ ਆਪ ਉਹਨਾਂ ਨੂੰ ਭਾਈ ਮਨੀ ਸਿੰਘ ਜੀ ਹੁੰਨਾ ਸਮੇਤ ਸਾਬੋ ਕੀ ਤਲਵੰਡੀ ਮਿਲੇ ਸਨ।

ਅਕਤੂਬਰ ੧੭੩੩,੩੪ ਚ ਜਦ ਭਾਈ ਮਨੀ ਸਿੰਘ ਜੀ ਨੇ ਦੀਵਾਲੀ ਤੇ ਵਿਸਾਖੀ ਤੇ ਸਰਬਤ ਖਾਲਸਾ ਬਲਾਉਣ ਲਈ ਜ਼ਕਰੀਆਂ ਖਾ ਨੂੰ ੧੦੦੦੦ ਰੁਪਏ ਟੈਕਸ ਦੇਣਾ ਮੰਨਿਆਂ ਪਰ ਜ਼ਕਰੀਏ ਦੀ ਬਦਨੀਤੀ ਉਜਾਗਰ ਹੋਣ ਪਰ ਇਕੱਠ ਮੁਲਤਵੀ ਕਰ ਦਿੱਤਾ। ਅਖੀਰ ਜ਼ਕਰੀਏ ਨੇ ਆਪਣੀ ਯੋਜਨਾ ਅਸਫਲ ਹੋਣ ਦੀ ਸੂਰਤ ਚ ਭਾਈ ਮਨੀ ਸਿੰਘ ਸਮੇਤ ਬਾਕੀ ਸਿੰਘ ਜੋ ਅੰਮ੍ਰਿਤਸਰ ਮੌਜੂਦ ਸਨ ਨੂੰ ਗ੍ਰਿਫਤਾਰ ਕਰ ਲਿਆ। ਭਾਈ ਮਨੀ ਸਿੰਘ ਨੇ ਜ਼ਕਰੀਆਂ ਖਾਂ ਦੀ ਬਦਨੀਤੀ ਬਾਰੇ ਖੁਲ ਕੇ ਉਸਦੇ ਮੂੰਹ ਤੇ ਗਲਾ ਕੀਤੀਆਂ ਤਾਂ ਉਸ ਵਕਤ ਭਾਈ ਭੂਪਤ ਸਿੰਘ ਵੀ ਜੋਸ਼ ਆ ਕਿ ਜ਼ਕਰੀਏ ਨੂੰ ਖਰੀਆਂ ਸੁਣਾਉਦੇ ਨੇ :-

ਭੂਪਤ ਸਿੰਘ ਕਰ ਆਂਖੇ ਗਹਿਰੀ। ਬੋਲਯੋ ਸਾਹਵੇ ਬੀਚ ਕਚਹਿਰੀ।
ਸੁਣੋ ਖਾਨ! ਇਹ ਰਾਜ ਨ ਰਹਿਸੀ। ਕੋਟ ਪਾਪ ਕਾ ਇਕ ਦਿਨ ਢਹਿਸੀ।
ਸੇਵਾ ਹਰੀ ਇਹੋ ਅਰਦਾਸ। ਦੁਸ਼ਟ ਰਾਜ ਕਾ ਹੋਵੈ ਨਾਸ। ੨੦੦।(ਸ਼ਹੀਦ ਬਿਲਾਸ ਭਾਈ ਮਨੀ ਸਿੰਘ)

ਖਾਨ ਜ਼ਕਰੀਆਂ ਜੋ ਪਹਿਲਾਂ ਤੋ ਆਪਣੀ ਯੋਜਨਾ ਦੇ ਅਸਫਲ ਹੋਣ ਕਾਰਨ ਗੁਸੇ ਚ ਸੀ ਉਸਨੇ ਸਿੱਖਾਂ ਨੂੰ ਕਾਰਾਵਾਸ ਚ ਤਸੀਹੇ ਦੇਣ ਲਈ ਭੇਜ ਦਿੱਤਾ। ਅਖੀਰ ੨੪ ਜੂਨ ੧੭੩੪ ਨੂੰ ਕਾਜ਼ੀ ਨੇ ਫਤਵਾ ਸੁਣਾਇਆ ਜਾਂ ਮੁਸਲਮਾਣ ਬਣ ਜਾਵੋ ਨਹੀ ਤਾਂ ਮਰਨ ਵਾਸਤੇ ਤਿਆਰ ਹੋ ਜਾਵੋ। ਸਿੱਖਾਂ ਨੇ ਮੌਤ ਤਾਂ ਕਬੂਲ ਕੀਤੀ ਪਰ ਧਰਮ ਨਹੀ ਛਡਿਆ ਭਾਈ ਭੂਪਤ ਸਿੰਘ ਨੂੰ ਨਖਾਸ ਚੌਕ ਵਿਚ ਲਿਆ ਕਿ ਭਾਈ ਮਨੀ ਸਿੰਘ ਤੋ ਬਾਅਦ ਸ਼ਹੀਦ ਕੀਤਾ ਗਿਆ। ਸਭ ਤੋ ਪਹਿਲਾ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ ਜਦ ਉਹ ਫਿਰ ਵੀ ਨਾ ਡੋਲੇ ਤਾਂ ਉਹਨਾਂ ਨੂੰ ਚਰਖੜੀ ਤੇ ਚਾੜ ਕੇ ਕੀਮਾ ਕੀਮਾ ਮਾਸ ਦਾ ਕਰ ਸ਼ਹੀਦ ਕਰ ਦਿੱਤਾ ਗਿਆ:-

ਭੂਪਤ ਸਿੰਘ ਕੀ ਆਂਖ ਕਢਾਇ। ਫੇਰ ਚਰਖੜੀ ਦੀਯੋ ਚਢਾਇ।
ਜਹਾਂ ਭਯੋ ਇਹ ਸਾਕਾ ਭਾਰੀ। ਖਲਕਤ ਦੇਖਣ ਆਈ ਸਾਰੀ।

ਇਸ ਤਰਾਂ ਗੁਰੂ ਦਾ ਲਾਲ ਆਪਣਾ ਸਿੱਦਕ ਨਿਭਾ ਗਿਆ। ਓਹ ਮੇਰੀ ਕੌਮ ਦੇ ਨੌਜਾਵਨੋ ਇਹ ਸਰਦਾਰੀਆਂ ਬਹੁਤ ਕੀਮਤ ਉਤਾਰ ਕਿ ਮਿਲੀਆਂ ਨੇ ਆਪਣੇ ਬਜ਼ੁਰਗਾਂ ਦਾ ਇਤਿਹਾਸ ਪੜ੍ਹੋ ਤੇ ਉਹਨਾਂ ਦੇ ਮਾਰਗ ਤੇ ਚਲ ਕੇ ਅਸੀ ਵੀ ਗੁਰੂ ਲੇਖੇ ਲਗ ਸਕੀਏ!

ਧਾਗਾ ਧਾਗਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁਲ ਜਾਵੇ, ਪਾਰਸ ਮਿਟ ਜਾਂਦੀ ਗਲਤ ਹਰਫ ਵਾਂਗ ਜਿਹੜੀ ਕੌਮ ਇਤਿਹਾਸ ਨੂੰ ਭੁਲ ਜਾਵੇ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬਲਦੀਪ ਸਿੰਘ ਰਾਮੂਵਾਲੀਆ

ਬਲਦੀਪ ਸਿੰਘ ਰਾਮੂੰਵਾਲੀਆ ਨੌਜਵਾਨ ਸਿੱਖ ਲੇਖਕ ਹਨ। ਆਪ ਸਿੱਖ ਇਤਿਹਾਸ ਬਾਰੇ ਸਮੇਂ-ਸਮੇਂ 'ਤੇ ਲੇਖ ਲਿਖਦੇ ਰਹਿੰਦੇ ਹਨ। ਆਪ ਦੀ ਸਿੱਖ ਇਤਿਹਾਸ ਦੇ ਉੱਤੇ ਚੰਗੀ ਪਕੜ ਹੈ। ਆਪ ਵੱਲੋਂ ਅਨੇਕਾਂ ਲੇਖ ਲਿਖੇ ਜਾ ਚੁੱਕੇ ਹਨ ਅਤੇ ਲਗਾਤਾਰ ਆਪ ਵੱਲੋਂ ਸਿੱਖ ਪੰਥ ਦੀ ਆਪਣੀ ਕਲਮ ਰਾਹੀ ਸੇਵਾ ਕੀਤੀ ਜਾ ਰਹੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)